Mobile Tariffs: ਫੋਨ ਤੇ ਇੰਟਰਨੈੱਟ ਚਲਾਉਣ ਵਾਲਿਆਂ ਨੂੰ ਲੱਗੇਗਾ ਝਟਕਾ! ਟੈਰਿਫ ਹੋਣਗੇ ਹੋਰ ਮਹਿੰਗੇ

Telecom Companies Will Increase Tariffs: ਹੁਣ ਫੋਨ ਤੇ ਇੰਟਰਨੈੱਟ ਚਲਾਉਣਾ ਸੌਖਾ ਨਹੀਂ ਰਹੇਗਾ। ਮੋਬਾਈਲ ਟੈਲੀਕਾਮ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਟੈਲੀਕਾਮ ਕੰਪਨੀਆਂ ਅਗਲੇ 12 ਮਹੀਨਿਆਂ ਵਿੱਚ ਕਈ ਵਾਰ ਟੈਰਿਫ ਵਧਾਉਣਗੀਆਂ। ਇਸ ਸਾਲ 3 ਜੁਲਾਈ ਨੂੰ ਟੈਰਿਫ 'ਚ 25 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਗਰੋਂ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਲੋਕ ਨੰਬਰ ਪੋਰਟ ਕਰਵਾਉਣ ਵਿੱਚ ਲੱਗੇ ਹੋਏ ਹਨ।

CareEdge ਰੇਟਿੰਗਸ ਦੇ ਅਨੁਸਾਰ ਇਸ ਮਹੀਨੇ ਟੈਰਿਫ 'ਚ ਕੀਤੇ ਗਏ 25 ਫੀਸਦੀ ਵਾਧੇ ਨਾਲ ਦੂਰਸੰਚਾਰ ਕੰਪਨੀਆਂ Jio, Airtel ਤੇ Vodafone-Idea ਦੀ ਪ੍ਰਤੀ ਉਪਭੋਗਤਾ ਔਸਤ ਆਮਦਨ (RPU) ₹182 ਤੋਂ ₹220 ਤੱਕ 15% ਵਧ ਜਾਵੇਗੀ। ਕੰਪਨੀਆਂ RPU ਨੂੰ ₹300 ਤੋਂ ਉੱਪਰ ਲੈ ਜਾਣ ਦੀ ਤਿਆਰੀ ਕਰ ਰਹੀਆਂ ਹਨ। ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਦਾ ਕਹਿਣਾ ਹੈ ਕਿ 'ਪ੍ਰਤੀ ਉਪਭੋਗਤਾ ਮਾਲੀਆ ₹300 ਤੱਕ ਪਹੁੰਚਣ ਦੇ ਬਾਵਜੂਦ, ਭਾਰਤ ਦੁਨੀਆ ਦਾ ਸਭ ਤੋਂ ਸਸਤਾ ਟੈਲੀਕਾਮ ਬਾਜ਼ਾਰ ਬਣਿਆ ਰਹੇਗਾ।

ਪਿਛਲੇ 10 ਸਾਲਾਂ 'ਚ 4 ਗੁਣਾ ਵਧੀ ਡਾਟਾ ਖਪਤ
ਸਾਲ 2014 ਵਿੱਚ ਦੇਸ਼ ਵਿੱਚ ਇੰਟਰਨੈਟ ਦੀ ਪਹੁੰਚ ਸਿਰਫ 13.5% ਸੀ, ਜੋ 2024 ਤੱਕ ਚੌਗੁਣਾ ਹੋ ਕੇ 52.2% ਹੋ ਗਈ। ਟੈਲੀਕਾਮ ਉਦਯੋਗ ਦੀ ਆਮਦਨ 2018-19 ਤੋਂ 2022-23 ਦਰਮਿਆਨ 1 ਲੱਖ ਕਰੋੜ ਰੁਪਏ ਵਧੀ ਹੈ। 2016 ਵਿੱਚ 4ਜੀ ਸੇਵਾਵਾਂ ਦੀ ਸ਼ੁਰੂਆਤ ਤੋਂ ਬਾਅਦ ਟੈਰਿਫ ਨੂੰ ਘਟਾਇਆ ਗਿਆ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਇੰਟਰਨੈੱਟ ਦੀ ਪਹੁੰਚ ਤੇਜ਼ੀ ਨਾਲ ਵਧੀ। ਫੀਚਰਜ਼ ਦੀ ਮੰਗ ਵੀ ਵਧੀ ਹੈ।

ਹੁਣ 5ਜੀ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਜਿਵੇਂ-ਜਿਵੇਂ ਤਕਨਾਲੋਜੀ ਅੱਗੇ ਵਧ ਰਹੀ ਹੈ, ਡੇਟਾ ਦੀ ਵਰਤੋਂ ਵੀ ਵਧਦੀ ਜਾ ਰਹੀ ਹੈ। ਕੰਪਨੀਆਂ ਇਸ ਰੁਝਾਨ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਵਿੱਤੀ ਸਾਲ 2023-24 ਵਿੱਚ ਦੂਰਸੰਚਾਰ ਉਦਯੋਗ ਦੀ ਕੁੱਲ ਆਮਦਨ 2.4 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। ਉਧਰ ਪਿਛਲੇ 10 ਸਾਲਾਂ ਵਿੱਚ ਟੈਲੀਕਾਮ ਕੰਪਨੀਆਂ ਦੀ ਗਿਣਤੀ 22 ਤੋਂ ਘਟ ਕੇ 5 ਰਹਿ ਗਈ ਹੈ।

ਟੈਰਿਫ 7 ਸਾਲਾਂ ਵਿੱਚ 36% ਵਧ ਸਕਦਾ: ਬੈਂਕ ਆਫ ਅਮਰੀਕਾ
ਬੈਂਕ ਆਫ ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਵਿੱਚ ਟੈਲੀਕਾਮ RPU ਅਗਲੇ 5 ਸਾਲਾਂ ਵਿੱਚ 13.6% ਵਧ ਕੇ ₹250 ਤੇ 7 ਸਾਲਾਂ ਵਿੱਚ 36.4% ਵਧ ਕੇ ₹300 ਤੱਕ ਪਹੁੰਚ ਜਾਵੇਗਾ। ਸਿਟੀ ਰਿਸਰਚ ਦਾ ਅਨੁਮਾਨ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਏਅਰਟੈੱਲ ਕੰਪਨੀ ਸਭ ਤੋਂ ਵੱਧ ਟੈਰਿਫ ਵਧਾਏਗੀ। ਇਹ 2025-26 ਤੱਕ ₹270 ਤੇ 2027 ਤੱਕ ₹305 ਤੱਕ ਪਹੁੰਚ ਸਕਦਾ ਹੈ।

ਰੇਟਿੰਗ ਏਜੰਸੀਆਂ ਅਨੁਸਾਰ, ਟੈਲੀਕਾਮ ਕੰਪਨੀਆਂ ਅਗਲੇ ਕੁਝ ਸਾਲਾਂ ਵਿੱਚ ਪ੍ਰਤੀ ਉਪਭੋਗਤਾ ਆਮਦਨ ₹ 80 ਤੱਕ ਵਧਾਉਣ ਲਈ ਇੱਕ ਰੋਡਮੈਪ 'ਤੇ ਕੰਮ ਕਰ ਰਹੀਆਂ ਹਨ। ਕੇਅਰਏਜ ਰੇਟਿੰਗਸ ਨੇ ਕਿਹਾ, “ਸਾਡੇ ਵਿਸ਼ਲੇਸ਼ਣ ਅਨੁਸਾਰ RPU ਵਿੱਚ ਹਰ ਇੱਕ ਰੁਪਏ ਦਾ ਵਾਧਾ ਦੂਰਸੰਚਾਰ ਉਦਯੋਗ ਦੇ ਮੁਨਾਫੇ ਵਿੱਚ 1,000 ਕਰੋੜ ਰੁਪਏ ਦਾ ਵਾਧਾ ਕਰਦਾ ਹੈ।

ਮਨੀਸ਼ ਸਿਨਹਾ ਮੈਂਬਰ (ਵਿੱਤ), ਦੂਰਸੰਚਾਰ ਵਿਭਾਗ ਅਨੁਸਾਰ, 2018-19 ਵਿੱਚ ਦੂਰਸੰਚਾਰ ਕੰਪਨੀਆਂ ਦੀ ਪ੍ਰਤੀ ਉਪਭੋਗਤਾ ਔਸਤ ਆਮਦਨ 100 ਰੁਪਏ ਸੀ। ਵਿੱਤੀ ਸਾਲ 2023-24 ਵਿੱਚ ਇਹ ਵਧ ਕੇ 182 ਰੁਪਏ ਹੋ ਗਿਆ। ਇਸ ਵਿੱਚ 86% ਸ਼ੇਅਰ 4ਜੀ ਦਾ ਸੀ ਤੇ ਲਗਭਗ 14% ਸ਼ੇਅਰ 5ਜੀ ਦਾ ਸੀ।

ਦੂਰਸੰਚਾਰ ਮਾਹਿਰ ਮਹੇਸ਼ ਉੱਪਲ ਨੇ ਕਿਹਾ ਕਿ ਇਸ ਸਾਲ ਮਈ 'ਚ ਜੀਓ ਦੇ ਗਾਹਕਾਂ 'ਚ 35 ਲੱਖ ਤੇ ਏਅਰਟੈੱਲ ਦੇ 9 ਲੱਖ ਦਾ ਵਾਧਾ ਹੋਇਆ ਹੈ। ਇਨ੍ਹਾਂ ਦੋਵਾਂ ਕੰਪਨੀਆਂ ਦੇ ਉਲਟ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ ਇੱਕ ਮਹੀਨੇ 'ਚ 17 ਲੱਖ ਘੱਟ ਗਈ ਹੈ।

No comments