Breaking News

CMF ਦੇ Phone 1 'ਚ ਅਜਿਹਾ ਕੀ ਹੈ ਖ਼ਾਸ ਜੋ 3 ਘੰਟਿਆਂ 'ਚ ਵਿਕ ਗਏ 1 ਲੱਖ ਫੋਨ, ਜਾਣੋ ਖੂਬੀਆਂ ਤੇ ਰੇਟ

CMF Phone 1 Sold Out in 3 Hours: Nothing Company ਦੇ ਸਬ-ਬ੍ਰਾਂਡ CMF ਨੇ 8 ਜੁਲਾਈ ਨੂੰ ਭਾਰਤ ਵਿੱਚ ਆਪਣਾ ਪਹਿਲਾ ਸਮਾਰਟਫੋਨ Phone 1 ਲਾਂਚ ਕੀਤਾ ਸੀ। ਵਿਲੱਖਣ ਡਿਜ਼ਾਈਨ ਅਤੇ ਸ਼ਾਨਦਾਰ ਫੀਚਰਸ ਨਾਲ ਆਉਣ ਵਾਲੇ ਇਸ ਫੋਨ ਨੂੰ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। Phone 1 ਨੂੰ ਲੈ ਕੇ ਯੂਜ਼ਰਸ ਦੇ ਕ੍ਰੇਜ਼ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਫਲਿੱਪਕਾਰਟ 'ਤੇ ਇਸ ਦੀ ਪਹਿਲੀ ਸੇਲ 'ਚ ਸਿਰਫ 3 ਘੰਟਿਆਂ 'ਚ 1 ਲੱਖ ਫੋਨ ਵਿਕ ਗਏ ਸਨ।

ਕੰਪਨੀ ਨੇ ਇਸ ਰਿਕਾਰਡ ਤੋੜ ਸੇਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਪੋਸਟ 'ਚ ਲਿਖਿਆ ਹੈ, 'CMF Phone 1 ਦੀ ਰਿਕਾਰਡ ਤੋੜ ਵਿਕਰੀ ਹੋਈ ਹੈ। ਇਸ ਦੇ 100,000 ਫੋਨ ਸਿਰਫ 3 ਘੰਟਿਆਂ 'ਚ ਵਿਕ ਗਏ। ਕੰਪਨੀ 17 ਜੁਲਾਈ ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਦੁਬਾਰਾ ਫੋਨ 1 ਨੂੰ ਵਿਕਰੀ ਲਈ ਲਾਂਚ ਕਰੇਗੀ।

Phone 1 ਵਿੱਚ 120Hz ਰਿਫ੍ਰੈਸ਼ ਰੇਟ, HDR10+ ਸਪੋਰਟ, ਤੇ 2,000 nits ਪੀਕ ਬ੍ਰਾਈਟਨੈੱਸ ਦੇ ਨਾਲ ਇੱਕ 6.67-ਇੰਚ AMOLED ਡਿਸਪਲੇਅ ਹੈ। Phone 1 ਆਕਟਾ-ਕੋਰ ਮੀਡੀਆਟੇਕ ਡਾਇਮੈਂਸਿਟੀ 7300 5ਜੀ ਪ੍ਰੋਸੈਸਰ 'ਤੇ ਚੱਲਦਾ ਹੈ। ਇਸ 'ਚ 8GB ਰੈਮ ਹੈ, ਜਿਸ ਨੂੰ ਤੁਸੀਂ 16GB ਤੱਕ ਵਧਾ ਸਕਦੇ ਹੋ।

ਇਸ ਫੋਨ 'ਚ 256 GB ਤੱਕ ਦੀ ਇੰਟਰਨਲ ਸਟੋਰੇਜ ਹੈ, ਜਿਸ ਨੂੰ 2TB ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ 1 'ਚ ਡਿਊਲ ਰੀਅਰ ਕੈਮਰਾ ਯੂਨਿਟ ਹੋਵੇਗਾ ਜਿਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ ਫਰੰਟ 'ਤੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ।

ਡਿਜ਼ਾਈਨ ਤੇ ਵਿਸ਼ੇਸ਼ਤਾਵਾਂ ਤੋਂ ਇਲਾਵਾ ਇਸ ਵਿੱਚ 33W ਫਾਸਟ ਚਾਰਜਿੰਗ ਦੇ ਨਾਲ 5,000mAh ਦੀ ਬੈਟਰੀ ਹੈ। ਇਸ ਤੋਂ ਇਲਾਵਾ ਇਹ ਫੋਨ 5W ਰਿਵਰਸ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ਫੋਨ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਫੋਨ ਦੇ ਫੁੱਲ ਚਾਰਜ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਦੋ ਦਿਨਾਂ ਤੱਕ ਇਸਤੇਮਾਲ ਕਰ ਸਕਦੇ ਹੋ।

Phone 1 ਦਾ ਡਿਜ਼ਾਈਨ ਦੂਜੇ ਸਮਾਰਟਫੋਨਸ ਤੋਂ ਕਾਫੀ ਵੱਖਰਾ ਹੈ। ਕੰਪਨੀ ਨੇ ਇਸ 'ਚ ਕਸਟਮਾਈਜੇਬਲ ਰੀਅਰ ਪੈਨਲ ਦਿੱਤਾ ਹੈ। Phone 1 ਦੀ ਖਾਸ ਗੱਲ ਇਹ ਹੈ ਕਿ ਤੁਸੀਂ ਬੈਕ ਪੈਨਲ ਨੂੰ ਹਟਾ ਕੇ ਆਪਣੀ ਮਰਜ਼ੀ ਮੁਤਾਬਕ ਨਵਾਂ ਪੈਨਲ ਲਗਾ ਸਕਦੇ ਹੋ।

ਇਸ 'ਚ ਯੂਜ਼ਰਸ ਨੂੰ ਬਲੈਕ, ਬਲੂ, ਲਾਈਟ ਗ੍ਰੀਨ ਅਤੇ ਆਰੇਂਜ ਕਲਰ ਆਪਸ਼ਨ 'ਚ ਬੈਕ ਪੈਨਲ ਮਿਲਣਗੇ। ਇਸਦੀ ਕੀਮਤ ਦੀ ਗੱਲ ਕਰੀਏ ਤਾਂ 6GB + 128GB ਵੇਰੀਐਂਟ ਦੀ ਕੀਮਤ 15,999 ਰੁਪਏ ਹੈ। ਜਦੋਂ ਕਿ 8GB + 128GB ਵੇਰੀਐਂਟ ਦੀ ਕੀਮਤ 17,999 ਰੁਪਏ ਰੱਖੀ ਗਈ ਹੈ ਪਰ ਯੂਜ਼ਰਸ ਇਸ ਨੂੰ ਸੇਲ ਅਤੇ ਆਫਰ ਦੇ ਜ਼ਰੀਏ ਸਸਤੇ 'ਚ ਖਰੀਦ ਸਕਦੇ ਹਨ।

No comments