BSNL vs Airtel vs Vi: 84 ਦਿਨਾਂ ਦੀ ਵੈਧਤਾ ਲਈ ਕਿਸ ਕੰਪਨੀ ਦਾ ਪਲਾਨ ਵਧੀਆ ? ਜਾਣੋ ਫ਼ਾਇਦੇ ਅਤੇ ਨੁਕਸਾਨ

BSNL vs Airtel vs Vi 84 Days Validity Plan: ਮੋਬਾਈਲ ਰੱਖਣ ਦੇ ਨਾਲ, ਤੁਹਾਨੂੰ ਇਸਦੇ ਖਰਚੇ ਵੀ ਚੁੱਕਣੇ ਪੈਂਦੇ ਹਨ। ਕਿਉਂਕਿ ਰੀਚਾਰਜ ਪਲਾਨ ਤੋਂ ਬਿਨਾਂ ਤੁਹਾਡੇ ਫੋਨ ਦੀ ਕੋਈ ਕੀਮਤ ਨਹੀਂ ਹੈ। ਅਜਿਹੇ 'ਚ ਨਿੱਜੀ ਟੈਲੀਕਾਮ ਕੰਪਨੀਆਂ ਦੇ ਰੀਚਾਰਜ ਪਲਾਨ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਇਹ ਸਮੱਸਿਆ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਝੱਲਣੀ ਪੈ ਰਹੀ ਹੈ ਜਿਨ੍ਹਾਂ ਨੂੰ ਸਿਰਫ਼ Incoming ਦਾ ਹੀ ਫਿਕਰ ਹੈ।

ਆਓ ਜਾਣਦੇ ਹਾਂ ਜੀਓ, ਏਅਰਟੈੱਲ ਅਤੇ ਵੋਡਾਫੋਨ ਆਈਡੀਆ ਦੇ 84 ਦਿਨਾਂ ਦੀ ਵੈਧਤਾ ਦੇ ਨਾਲ ਆਉਣ ਵਾਲੇ ਪਲਾਨ ਬਾਰੇ।

ਜੀਓ ਦਾ ਸਭ ਤੋਂ ਸਸਤਾ ਇਨਕਮਿੰਗ ਪਲਾਨ

ਰਿਲਾਇੰਸ ਜਿਓ ਦੇ ਸਭ ਤੋਂ ਸਸਤੇ 84 ਦਿਨਾਂ ਦੇ ਰਿਚਾਰਜ ਪਲਾਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 479 ਰੁਪਏ ਦਾ ਰੀਚਾਰਜ ਪਲਾਨ ਹੈ। ਹਾਲਾਂਕਿ ਇਹ ਪਲਾਨ ਕਾਲਿੰਗ ਲਈ ਬਹੁਤ ਵਧੀਆ ਹੈ, ਇਹ ਉਨ੍ਹਾਂ ਲਈ ਵੀ ਹੈ ਜਿਨ੍ਹਾਂ ਨੂੰ ਘੱਟ ਡਾਟਾ ਦੀ ਲੋੜ ਹੁੰਦੀ ਹੈ। ਇਸ 'ਚ ਤੁਹਾਨੂੰ ਸਾਰੇ ਨੈੱਟਵਰਕ 'ਤੇ 6 ਜੀਬੀ ਡਾਟਾ ਅਤੇ ਅਨਲਿਮਟਿਡ ਕਾਲਿੰਗ ਅਤੇ 1 ਹਜ਼ਾਰ ਮੈਸੇਜ ਮਿਲਣਗੇ।

ਏਅਰਟੈੱਲ ਦਾ ਸਭ ਤੋਂ ਸਸਤਾ ਇਨਕਮਿੰਗ ਪਲਾਨ

ਏਅਰਟੈੱਲ 84 ਦਿਨਾਂ ਦੀ ਵੈਲੀਡਿਟੀ ਲਈ 509 ਰੁਪਏ ਦਾ ਪਲਾਨ ਪੇਸ਼ ਕਰ ਰਿਹਾ ਹੈ। ਇਸ ਪਲਾਨ ਵਿੱਚ ਤੁਹਾਨੂੰ ਕੁੱਲ 6 ਜੀਬੀ ਡਾਟਾ ਵੀ ਮਿਲੇਗਾ ਤੇ ਨਾਲ ਹੀ ਤੁਹਾਨੂੰ ਅਨਲਿਮਟਿਡ ਕਾਲਿੰਗ ਵੀ ਮਿਲੇਗੀ। ਇਸ ਤੋਂ ਇਲਾਵਾ ਇਹ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜੋ ਇਨਕਮਿੰਗ ਕਾਲਿੰਗ ਲਈ ਹੀ ਰੀਚਾਰਜ ਕਰਦੇ ਹਨ।

Vi ਦਾ ਸਸਤਾ ਇਨਕਮਿੰਗ ਪਲਾਨ

ਇਸ ਤੋਂ ਇਲਾਵਾ ਜੇਕਰ ਤੁਸੀਂ ਵੋਡਾਫੋਨ ਆਈਡੀਆ 'ਚ ਵੀ ਇਹੀ ਪਲਾਨ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਏਅਰਟੈੱਲ ਵਾਂਗ 509 ਰੁਪਏ ਖਰਚ ਕਰਨੇ ਪੈਣਗੇ। ਇਸ 'ਚ ਵੀ ਦੂਜੇ ਰੀਚਾਰਜ ਦੀ ਤਰ੍ਹਾਂ ਤੁਹਾਨੂੰ 6 ਜੀਬੀ ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਮਿਲਦੀ ਹੈ। ਇਸ ਤਰ੍ਹਾਂ, ਇਹ ਰੀਚਾਰਜ ਪਲਾਨ ਉਨ੍ਹਾਂ ਲੋਕਾਂ ਲਈ ਸਭ ਤੋਂ ਵਧੀਆ ਹੈ ਜਿਨ੍ਹਾਂ ਨੂੰ ਸਿਰਫ਼ ਕਾਲਿੰਗ ਦੀ ਲੋੜ ਹੈ।

ਇੱਥੇ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਤੁਸੀਂ ਇਨ੍ਹਾਂ ਰਿਚਾਰਜ ਪਲਾਨ ਨੂੰ ਇਨ੍ਹਾਂ ਕੰਪਨੀਆਂ ਦੀਆਂ ਵੈੱਬਸਾਈਟਾਂ 'ਤੇ ਹੀ ਦੇਖ ਸਕੋਗੇ। ਇਸਦੇ ਲਈ ਤੁਹਾਨੂੰ ਇੱਥੋਂ ਰੀਚਾਰਜ ਕਰਨਾ ਹੋਵੇਗਾ। ਜੇਕਰ ਤੁਸੀਂ Paytm, GooglePay ਜਾਂ PhonePe ਰਾਹੀਂ ਸਿੱਧਾ ਰੀਚਾਰਜ ਕਰਦੇ ਹੋ ਤਾਂ ਤੁਸੀਂ ਇਹ ਨਹੀਂ ਦੇਖ ਸਕੋਗੇ। ਇਸ ਤੋਂ ਇਲਾਵਾ ਤੁਸੀਂ ਕੰਪਨੀਆਂ ਦੇ ਐਪ ਰਾਹੀਂ ਵੀ ਰੀਚਾਰਜ ਕਰ ਸਕਦੇ ਹੋ।

No comments