Breaking News

Upcoming Cars: ਜੁਲਾਈ 'ਚ ਲਾਂਚ ਹੋਣਗੀਆਂ ਇਹ ਗਜ਼ਬ ਕਾਰਾਂ, Mercedes-BMW ਤੋਂ ਲੈ ਕੇ ਮਿੰਨੀ ਕੂਪਰ ਤੱਕ ਦੇ ਮਾਡਲ ਸ਼ਾਮਿਲ

Upcoming Cars in India: ਜੇਕਰ ਤੁਸੀਂ ਨਵੀਂ ਕਾਰ ਲੈਣ ਬਾਰੇ ਮਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਕਈ ਨਵੀਆਂ ਕਾਰਾਂ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਦੀ ਤਿਆਰੀ 'ਚ ਹਨ। ਅਗਲੇ ਮਹੀਨੇ ਜੁਲਾਈ 'ਚ ਮਰਸੀਡੀਜ਼ ਤੋਂ ਲੈ ਕੇ BMW ਤੱਕ ਕਈ ਨਵੇਂ ਵਾਹਨ ਭਾਰਤੀ ਬਾਜ਼ਾਰ 'ਚ ਦਾਖਲ ਹੋਣਗੇ। ਇਨ੍ਹਾਂ ਆਉਣ ਵਾਲੀਆਂ ਗੱਡੀਆਂ ਦੀ ਸੂਚੀ 'ਚ ਮਿੰਨੀ ਮਾਡਲ ਵੀ ਸ਼ਾਮਲ ਹੈ। ਇਨ੍ਹਾਂ ਨਵੀਆਂ ਗੱਡੀਆਂ ਦੀ ਲਾਂਚਿੰਗ ਡੇਟ ਦੇ ਨਾਲ-ਨਾਲ ਕਾਰਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਜਾਣੋ।

ਮਰਸਡੀਜ਼ EQA

ਕਾਰ ਨਿਰਮਾਤਾ ਕੰਪਨੀ Mercedes-Benz ਅਗਲੇ ਮਹੀਨੇ ਜੁਲਾਈ 'ਚ ਇਲੈਕਟ੍ਰਿਕ SUV EQA ਲਾਂਚ ਕਰਨ ਜਾ ਰਹੀ ਹੈ। ਇਸ ਲਗਜ਼ਰੀ ਇਲੈਕਟ੍ਰਿਕ ਕਾਰ ਨੂੰ 8 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਹ ਇਸ ਬ੍ਰਾਂਡ ਦੀ ਚੌਥੀ ਇਲੈਕਟ੍ਰਿਕ ਕਾਰ ਹੈ। ਇਸ ਤੋਂ ਪਹਿਲਾਂ ਕੰਪਨੀ ਭਾਰਤ 'ਚ EQS, EQE SUV ਅਤੇ EQB ਲਾਂਚ ਕਰ ਚੁੱਕੀ ਹੈ।

Mercedes EQA ਦੋ ਬੈਟਰੀ ਪੈਕ ਦੇ ਨਾਲ ਬਾਜ਼ਾਰ 'ਚ ਆ ਸਕਦੀ ਹੈ। ਇਸ ਇਲੈਕਟ੍ਰਿਕ ਕਾਰ 'ਚ 66.5 kWh ਦੀ ਬੈਟਰੀ ਪੈ ਸਕਦੀ ਹੈ, ਜਿਸ ਕਾਰਨ ਇਹ ਕਾਰ ਸਿੰਗਲ ਚਾਰਜਿੰਗ 'ਚ 528 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਸ ਦੇ ਨਾਲ ਹੀ ਇਸ ਕਾਰ 'ਚ 70.5 kWh ਦਾ ਬੈਟਰੀ ਪੈਕ ਬੀ ਪਾਇਆ ਜਾ ਸਕਦਾ ਹੈ, ਜਿਸ ਕਾਰਨ ਇਹ ਕਾਰ 560 ਕਿਲੋਮੀਟਰ ਦੀ ਰੇਂਜ ਨਾਲ ਆ ਸਕਦੀ ਹੈ।

BMW 5 ਸੀਰੀਜ਼ LWB

BMW 5 ਸੀਰੀਜ਼ LWB ਵੀ ਜੁਲਾਈ 'ਚ ਲਾਂਚ ਹੋਣ ਜਾ ਰਹੀ ਹੈ। ਇਹ ਕਾਰ 24 ਜੁਲਾਈ ਨੂੰ ਲਾਂਚ ਹੋਵੇਗੀ। ਇਸ BMW ਕਾਰ ਦੀ ਬੁਕਿੰਗ 22 ਜੂਨ ਤੋਂ ਸ਼ੁਰੂ ਹੋ ਗਈ ਹੈ। 5 ਸੀਰੀਜ਼ ਦੀ ਇਸ ਨਵੀਂ ਕਾਰ 'ਚ ਪੈਨੋਰਾਮਿਕ ਸਨਰੂਫ ਦੀ ਵਿਸ਼ੇਸ਼ਤਾ ਹੈ। ਇਸ ਕਾਰ 'ਚ 18 ਇੰਚ ਦੇ ਅਲਾਏ ਵ੍ਹੀਲ ਲਗਾਏ ਗਏ ਹਨ। 5 ਸੀਰੀਜ਼ ਦੀ ਇਸ ਨਵੀਂ ਕਾਰ 'ਚ ਆਰਾਮ ਦਾ ਕਾਫੀ ਧਿਆਨ ਰੱਖਿਆ ਗਿਆ ਹੈ।

2024 ਮਿੰਨੀ ਕੰਟਰੀਮੈਨ

ਨਵੀਂ ਪੀੜ੍ਹੀ ਦੀ ਇਲੈਕਟ੍ਰਿਕ ਮਿੰਨੀ ਕੰਟਰੀਮੈਨ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਵਾਲੀ ਹੈ। ਇਹ ਕਾਰ ਵੀ 24 ਜੁਲਾਈ ਨੂੰ ਲਾਂਚ ਹੋਣ ਜਾ ਰਹੀ ਹੈ। ਕੰਪਨੀ ਨੇ ਨਵੀਂ ਪੀੜ੍ਹੀ ਦੇ ਮਾਡਲ ਨੂੰ ਪਿਛਲੇ ਮਾਡਲ ਨਾਲੋਂ ਕੁਝ ਵੱਡਾ ਬਣਾਇਆ ਹੈ। ਇਸ ਕਾਰ ਦੀ ਲੰਬਾਈ 4,433 ਮਿਲੀਮੀਟਰ ਹੈ। ਇਸ ਮਿੰਨੀ ਕਾਰ 'ਚ OLED ਡਿਸਪਲੇਅ ਲਗਾਈ ਗਈ ਹੈ। ਇਸ ਕਾਰ ਦਾ ਇੰਟੀਰੀਅਰ ਰੀਸਾਈਕਲ ਮਟੀਰੀਅਲ ਅਤੇ ਟੈਕਸਟਾਈਲ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।

2024 ਮਿੰਨੀ ਕੰਟਰੀਮੈਨ ਨੂੰ ਟਵਿਨ ਮੋਟਰ ਅਤੇ 66.45 kWh ਦਾ ਬੈਟਰੀ ਪੈਕ ਦਿੱਤਾ ਜਾਵੇਗਾ, ਜੋ ਇਸ ਕਾਰ ਨੂੰ ਸਿੰਗਲ ਚਾਰਜਿੰਗ ਵਿੱਚ 433 ਕਿਲੋਮੀਟਰ ਦੀ ਰੇਂਜ ਦੇਵੇਗਾ। ਇਸ ਸਮੇਂ ਬਾਜ਼ਾਰ 'ਚ ਮੌਜੂਦ ਮਿੰਨੀ ਕੰਟਰੀਮੈਨ ਦੀ ਕੀਮਤ ਕਰੀਬ 50 ਲੱਖ ਰੁਪਏ ਹੈ। ਨਵੀਂ ਪੀੜ੍ਹੀ ਦੀ ਕਾਰ ਦੀ ਕੀਮਤ ਕਰੀਬ 60 ਲੱਖ ਰੁਪਏ ਹੋ ਸਕਦੀ ਹੈ।

ਮਿੰਨੀ ਕੂਪਰ ਐੱਸ

2024 ਮਿੰਨੀ ਕੰਟਰੀਮੈਨ ਦੇ ਨਾਲ, ਮਿਨੀ ਕੂਪਰ ਐਸ ਵੀ 24 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। Mini Cooper S 2.0-ਲੀਟਰ ਟਰਬੋ ਪੈਟਰੋਲ ਇੰਜਣ ਨਾਲ ਲੈਸ ਹੋਵੇਗਾ, ਜੋ 201 bhp ਦੀ ਪਾਵਰ ਅਤੇ 300 Nm ਦਾ ਟਾਰਕ ਜਨਰੇਟ ਕਰੇਗਾ। ਇਹ ਕਾਰ ਸਿਰਫ 6.6 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਨਾਲ ਦੌੜੇਗੀ। ਇਸ ਮਿੰਨੀ ਕਾਰ ਨੂੰ 7-ਸਪੀਡ ਡਿਊਲ ਕਲਚ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਫਿੱਟ ਕੀਤਾ ਜਾ ਸਕਦਾ ਹੈ।

No comments