iPhone ਦੀ ਬੈਟਰੀ ਦੇਵੇਗੀ ਦੁੱਗਣਾ ਬੈਕਅਪ, ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

iPhone ਬੈਟਰੀ ਬੈਕਅੱਪ ਠੀਕ ਕਰਨ ਲਈ, ਤੁਹਾਨੂੰ ਕੁਝ ਆਸਾਨ ਤਰੀਕਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਫ਼ੋਨ ਦੀ ਬੈਟਰੀ ਹੈਲਥ ਕਾਫ਼ੀ ਚੰਗੀ ਹੋਣ ਵਾਲੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਆਸਾਨ ਤਰੀਕਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਜੇਕਰ ਤੁਸੀਂ iPhone ਦੀ ਬੈਟਰੀ ਲਾਈਫ ਵਧਾਉਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਕੁਝ ਟਿਪਸ ਦੱਸਣ ਜਾ ਰਹੇ ਹਾਂ। ਇਸਦੀ ਮਦਦ ਨਾਲ ਤੁਹਾਡੇ ਆਈਫੋਨ ਦੀ ਬੈਟਰੀ ਹੈਲਥ ਕਾਫੀ ਚੰਗੀ ਹੋ ਸਕਦੀ ਹੈ। ਨਾਲ ਹੀ, ਅਜਿਹਾ ਕਰਨ ਨਾਲ ਤੁਹਾਡਾ ਫੋਨ ਵੀ ਚੰਗੀ ਹਾਲਤ ਵਿੱਚ ਰਹੇਗਾ, ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜੀਆਂ ਗੱਲਾਂ ਦਾ ਪਾਲਣ ਕਰ ਸਕਦੇ ਹੋ-

ਚਾਰਜਿੰਗ ਦਾ ਰੱਖੋ ਧਿਆਨ-
ਤੁਹਾਨੂੰ ਹਮੇਸ਼ਾ ਆਈਫੋਨ ਦੀ ਚਾਰਜਿੰਗ ਦਾ ਧਿਆਨ ਰੱਖਣਾ ਚਾਹੀਦਾ ਹੈ। ਫੋਨ ਨੂੰ ਜ਼ਿਆਦਾ ਦੇਰ ਤੱਕ ਚਾਰਜਿੰਗ 'ਤੇ ਛੱਡਣ ਨਾਲ ਵੀ ਇਸ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਇਸ ਦਾ ਸਿੱਧਾ ਅਸਰ ਫੋਨ ਦੀ ਬੈਟਰੀ 'ਤੇ ਪੈਂਦਾ ਹੈ। ਅਜਿਹੇ 'ਚ ਫੋਨ ਨੂੰ ਸਮੇਂ ਤੋਂ ਜ਼ਿਆਦਾ ਚਾਰਜ ਨਹੀਂ ਕਰਨਾ ਚਾਹੀਦਾ। ਤੁਹਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਫ਼ੋਨ ਚਾਰਜ ਕਰਦੇ ਸਮੇਂ ਸਿਰਫ਼ ਅਸਲੀ ਚਾਰਜਰ ਦੀ ਹੀ ਵਰਤੋਂ ਕਰੋ। ਇਸ ਦਾ ਅਸਰ ਵੀ ਬੈਟਰੀ 'ਤੇ ਪੈਂਦਾ ਹੈ।

ਗੇਮਿੰਗ-
ਤੁਹਾਨੂੰ ਗੇਮਿੰਗ ਦੌਰਾਨ ਆਪਣੇ ਆਈਫੋਨ ਨੂੰ ਚਾਰਜ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵੀ ਆਈਫੋਨ ਦੀ ਬੈਟਰੀ ਬਹੁਤ ਵਧੀਆ ਰਹੇਗੀ। ਕਈ ਵਾਰ ਦੇਖਿਆ ਜਾਂਦਾ ਹੈ ਕਿ ਗੇਮਿੰਗ ਦੌਰਾਨ ਫੋਨ ਨੂੰ ਚਾਰਜ ਉਤੇ ਲਾ ਦਿੰਦੇ ਹਨ ਅਤੇ ਇਸ ਕਾਰਨ ਫੋਨ ਗਰਮ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਤੁਹਾਨੂੰ ਅਜਿਹਾ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਗੇਮਿੰਗ ਦੌਰਾਨ ਫੋਨ ਨੂੰ ਚਾਰਜ 'ਤੇ ਨਹੀਂ ਰੱਖਣਾ ਚਾਹੀਦਾ।

Always On Display-
ਆਈਫੋਨ 'ਚ ਆਲਵੇਜ਼ ਆਨ ਡਿਸਪਲੇ ਦਾ ਆਪਸ਼ਨ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ ਵੀ ਆਈਫੋਨ ਹੈ ਤਾਂ ਤੁਹਾਨੂੰ ਇਸ ਵਿਕਲਪ ਨੂੰ ਬੰਦ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਚਾਲੂ ਰੱਖਦੇ ਹੋ, ਤਾਂ ਬੈਟਰੀ ਜਲਦੀ ਡਾਊਨ ਹੋ ਜਾਂਦੀ ਹੈ ਅਤੇ ਤੁਸੀਂ ਫ਼ੋਨ ਨੂੰ ਵਾਰ-ਵਾਰ ਚਾਰਜ ਕਰਦੇ ਹੋ। ਇਸ ਨਾਲ ਬੈਟਰੀ ਦਾ ਸਾਈਕਲ ਘੱਟ ਜਾਂਦਾ ਹੈ ਅਤੇ ਬੈਟਰੀ ਜਲਦੀ ਡਾਊਨ ਹੋਣ ਲੱਗਦੀ ਹੈ।

No comments