ਸਾਰੀ ਰਾਤ ਚੱਲਦਾ ਹੈ AC? ਤੁਰੰਤ ਕਰੋ ਇਹ ਸੈਟਿੰਗ, AC ਗਰਮ ਵੀ ਨਹੀਂ ਹੋਵੇਗਾ ਤੇ ਬਿੱਲ ਵੀ ਆਵੇਗਾ ਘੱਟ

ਗਰਮੀ ਵੱਧਣ ਨਾਲ ਹੀ ਵੱਖ-ਵੱਖ ਥਾਵਾਂ ਤੋਂ ਏਅਰ ਕੰਡੀਸ਼ਨਰ ਫਟਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ AC ਫਟੇ ਤਾਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ AC ਦੇ ਫਟਣ ਦਾ ਕਾਰਨ ਬਣ ਸਕਦੀ ਹੈ। ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਲੋਕ ਗਰਮੀ ਤੋਂ ਬਚਣ ਲਈ ਏਸੀ ਨੂੰ ਚਾਲੂ ਕਰ ਦਿੰਦੇ ਹਨ ਪਰ ਇਸ ਨੂੰ ਬੰਦ ਕਰਨਾ ਭੁੱਲ ਜਾਂਦੇ ਹਨ।

ਨਾਨ-ਸਟਾਪ ਏਸੀ ਚਲਾਉਣਾ ਸਹੀ ਜਾਂ ਗਲਤ
ਤੁਸੀਂ ਇਹ ਵੀ ਕਹੋਗੇ ਕਿ ਗਰਮੀ ਇੰਨੀ ਹੈ ਕਿ ਤੁਸੀਂ ਏਸੀ ਨੂੰ ਬੰਦ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਹੋ, ਪਰ ਤੁਹਾਡੀ ਇਹੀ ਸੋਚ ਕਰਕੇ ਹੀ ਏਸੀ ਫਟ ਸਕਦਾ ਹੈ। ਜੇਕਰ ਤੁਸੀਂ ਵੀ ਰਾਤ ਨੂੰ ਏਸੀ ਚਲਾ ਕੇ ਸੌਂ ਜਾਂਦੇ ਹੋ ਅਤੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਏਸੀ ਨਾਨ-ਸਟਾਪ ਚੱਲ ਰਿਹਾ ਹੁੰਦਾ ਹੈ, ਤਾਂ ਅਜਿਹਾ ਕਰਨਾ ਏਸੀ ਲਈ ਬਿਲਕੁਲ ਵੀ ਠੀਕ ਨਹੀਂ ਹੈ।

ਜੇਕਰ ਏਸੀ ਲਗਾਤਾਰ 4-5 ਘੰਟੇ ਚੱਲਦਾ ਹੈ ਤਾਂ ਏਸੀ ਨੂੰ ਕੁਝ ਸਮੇਂ ਲਈ ਬੰਦ ਕਰ ਦੇਣਾ ਚਾਹੀਦਾ ਹੈ ਜੇਕਰ ਏਸੀ ਲਗਾਤਾਰ 12-13 ਘੰਟੇ ਚੱਲਦਾ ਰਹਿੰਦਾ ਹੈ ਤਾਂ ਏਸੀ ਫਟਣ ਦੀ ਸੰਭਾਵਨਾ ਵੱਧ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸੈਟਿੰਗ ਬਾਰੇ ਦੱਸਾਂਗੇ ਜਿਸ ਨੂੰ ਜੇਕਰ ਤੁਸੀਂ ਇਸ ਨੂੰ AC ਵਿੱਚ ਕਰ ਦਿੰਦੇ ਹੋ ਤਾਂ ਤੁਹਾਡਾ AC ਟਨਾਟਨ ਚੱਲਦਾ ਜਾਵੇਗਾ।

AC Setting: ਰਿਮੋਟ ‘ਚ ਕਰੋ ਇਹ ਸੈਟਿੰਗ
ਜਦੋਂ ਵੀ ਤੁਸੀਂ ਸੌਂਦੇ ਹੋ, ਸਭ ਤੋਂ ਪਹਿਲਾਂ AC ਰਿਮੋਟ ਵਿੱਚ ਦਿੱਤੇ ਗਏ ਟਾਈਮਰ ਵਿਕਲਪ ਦੀ ਵਰਤੋਂ ਕਰੋ। AC ਕਮਰੇ ਨੂੰ ਠੀਕ ਤਰ੍ਹਾਂ ਠੰਡਾ ਕਰ ਦੇਵੇਗਾ, ਪਰ ਠੰਡਾ ਹੋਣ ਦੇ ਬਾਅਦ ਵੀ, AC ਬਿਨਾਂ ਰੁਕੇ ਚੱਲਦਾ ਰਹੇਗਾ, ਟਾਈਮਰ ਲਗਾਉਣ ਦਾ ਫਾਇਦਾ ਇਹ ਹੋਵੇਗਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ 4-5 ਘੰਟਿਆਂ ਵਿੱਚ ਕਮਰਾ ਵਧੀਆ ਠੰਡਾ ਹੋ ਜਾਵੇਗਾ, ਤਾਂ ਤੁਸੀਂ 4 ਤੋਂ 5 ਘੰਟਿਆਂ ਬਾਅਦ ਘੰਟਿਆਂ ਦਾ ਟਾਈਮਰ ਸੈੱਟ ਕਰ ਦਿਓ।

ਸੌਣ ਤੋਂ ਬਾਅਦ, ਕੋਈ ਵੀ AC ਨੂੰ ਬੰਦ ਕਰਨ ਲਈ ਉੱਠਣਾ ਨਹੀਂ ਚਾਹੁੰਦਾ, ਅਜਿਹੀ ਸਥਿਤੀ ਵਿੱਚ ਟਾਈਮਰ ਵਿਕਲਪ ਬਹੁਤ ਫਾਇਦੇਮੰਦ ਹੈ। AC ਨਿਰਧਾਰਤ ਸਮੇਂ ‘ਤੇ ਆਪਣੇ ਆਪ ਬੰਦ ਹੋ ਜਾਂਦਾ ਹੈ ਅਤੇ ਕਮਰੇ ਵਿੱਚ ਕੂਲਿੰਗ ਵਿ ਬਰਕਰਾਰ ਰਹਿੰਦੀ ਹੈ। ਅਜਿਹਾ ਕਰਨ ਨਾਲ AC ਦੀ ਲਾਈਫ ਵੀ ਵਧ ਜਾਂਦੀ ਹੈ ਅਤੇ AC ‘ਚ ਬਲਾਸਟ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ।

No comments