Breaking News

End-to-End Encryption Policy: ਵਟਸਐਪ ਹੋ ਜਾਵੇਗਾ ਬੰਦ! ਕੰਪਨੀ ਨੇ ਹਾਈਕੋਰਟ ਦੇ ਇਸ ਫੈਸਲੇ ਨੂੰ ਦਿੱਤੀ ਚੁਣੌਤੀ

WhatsApp End-to-End Encryption Policy: ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ। ਇਸ ਐਪ ਨੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੋਈ ਹੈ। ਵਟਸਐਪ ਵਿੱਚ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਟੇਡ ਹੁੰਦੇ ਹਨ, ਜਿਸ ਦਾ ਮਤਲਬ ਹੈ ਕਿ ਭੇਜੇ ਗਏ ਮੈਸੇਜ ਦੀ ਜਾਣਕਾਰੀ ਸਿਰਫ਼ ਭੇਜਣ ਵਾਲੇ ਅਤੇ ਉਸ ਨੂੰ ਰਿਸਿਵ ਕਰਨ ਵਾਲੇ ਕੋਲ ਹੁੰਦੀ ਹੈ।

ਉੱਥੇ ਹੀ ਹੁਣ ਕੰਪਨੀ ਨੇ ਕਿਹਾ ਕਿ ਜੇਕਰ ਉਸ ਨੂੰ ਐਨਕ੍ਰਿਪਸ਼ਨ ਤੋੜਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਭਾਰਤ ਵਿੱਚ ਆਪਣਾ ਕੰਮ ਬੰਦ ਕਰ ਦੇਵੇਗੀ ਅਤੇ ਇੱਥੋਂ ਚਲੀ ਜਾਵੇਗੀ। ਆਓ ਪਹਿਲਾਂ ਜਾਣਦੇ ਹਾਂ ਕੀ ਹੁੰਦਾ ਹੈ ਐਂਡ-ਟੂ-ਐਂਡ ਐਨਕ੍ਰਿਪਸ਼ਨ। ਐਂਡ-ਟੂ-ਐਂਡ ਐਨਕ੍ਰਿਪਸ਼ਨ ਇੱਕ ਵਧੀਆ ਸੁਰੱਖਿਆ ਪ੍ਰਣਾਲੀ ਹੈ ਜੋ ਤੁਹਾਡੀਆਂ ਚੈਟ ਨੂੰ ਸੁਰੱਖਿਅਤ ਰੱਖਦੀ ਹੈ। ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਮਤਲਬ ਹੈ ਕਿ ਸਿਰਫ ਭੇਜਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਹੀ ਚੈਟ 'ਤੇ ਭੇਜੇ ਗਏ ਮੈਸੇਜ ਨੂੰ ਪੜ੍ਹ ਸਕਦਾ ਹੈ।

ਇੰਨਾ ਹੀ ਨਹੀਂ WhatsApp ਖੁਦ ਵੀ ਇਸ ਮੈਸੇਜ ਨੂੰ ਨਹੀਂ ਦੇਖ ਸਕਦਾ ਹੈ। ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ WhatsApp 'ਤੇ ਭੇਜੀਆਂ ਗਈਆਂ ਸਾਰੀਆਂ ਫੋਟੋਆਂ, ਵੀਡੀਓ, ਦਸਤਾਵੇਜ਼ ਅਤੇ ਹੋਰ ਚੀਜ਼ਾਂ ਸੁਰੱਖਿਅਤ ਰਹਿੰਦੀਆਂ ਹਨ। ਇਹ ਆਮ ਤੌਰ 'ਤੇ ਗਣਿਤਕ ਐਲਗੋਰਿਦਮ ਅਤੇ ਕ੍ਰਿਪਟੋਗ੍ਰਾਫਿਕ ਕੁੰਜੀਆਂ ਦੀ ਵਰਤੋਂ ਕਰਕੇ ਲਾਗੂ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: CBSE Board: ਸੱਚਮੁੱਚ CBSE ਦੀਆਂ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਹੋਣਗੀਆਂ? ਜਾਣੋ ਅਸਲੀਅਤ ਕੀ ਹੈ?

ਦਿੱਲੀ ਹਾਈਕੋਰਟ ਵਿੱਚ ਦਿੱਤੀ ਚੁਣੌਤੀ
WhatsApp ਅਤੇ ਇਸ ਦੀ ਮੂਲ ਕੰਪਨੀ ਮੇਟਾ ਨੇ 2021 ਵਿੱਚ ਦੇਸ਼ ਵਿੱਚ ਲਿਆਂਦੇ ਗਏ ਸੂਚਨਾ ਤਕਨਾਲੌਜੀ (IT) ਨਿਯਮਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਦੋਵਾਂ ਦੀਆਂ ਪਟੀਸ਼ਨਾਂ 'ਤੇ ਵੀਰਵਾਰ (25 ਅਪ੍ਰੈਲ) ਨੂੰ ਹਾਈ ਕੋਰਟ 'ਚ ਸੁਣਵਾਈ ਹੋਈ। ਆਈਟੀ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਮੈਸੇਜਿੰਗ ਕੰਪਨੀਆਂ ਲਈ ਕਿਸੇ ਚੈਟ ਦਾ ਪਤਾ ਲਾਉਣ ਅਤੇ ਮੈਸੇਜ ਨੂੰ ਸਭ ਤੋਂ ਪਹਿਲਾਂ ਕ੍ਰਿਏਟ ਕਰਨ ਵਾਲੇ ਵਿਅਕਤੀ ਦਾ ਪਤਾ  ਲਾਉਣ ਲਈ ਵਿਵਸਥਾ ਜ਼ਰੂਰ ਕਰਨੀ ਪਵੇਗੀ।

ਮੈਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਵਟਸਐਪ ਵਲੋਂ ਪੇਸ਼ ਹੋਏ ਵਕੀਲ ਨੇ ਦਿੱਲੀ ਹਾਈ ਕੋਰਟ ਵਿੱਚ ਇਹ ਦਲੀਲ ਦਿੱਤੀ ਹੈ। ਵਕੀਲ ਨੇ ਕਿਹਾ ਕਿ ਲੋਕ ਵਟਸਐਪ ਦੀ ਵਰਤੋਂ ਇਸ ਦੇ ਪ੍ਰਾਈਵੇਸੀ ਫੀਚਰ ਦੀ ਖੂਬੀ ਕਰਕੇ ਕਰਦੇ ਹਨ। ਉਹ ਜਾਣਦੇ ਹਨ ਕਿ ਇਸ 'ਤੇ ਭੇਜੇ ਗਏ ਸੰਦੇਸ਼ ਐਂਡ-ਟੂ-ਐਂਡ ਐਨਕ੍ਰਿਪਟਡ ਹਨ, ਭਾਵ ਕਿ ਉਨ੍ਹਾਂ ਦੇ ਮੈਸੇਜ ਸਿਰਫ ਉਹ ਹੀ ਬੰਦਾ ਪੜ੍ਹ ਸਕਦਾ ਹੈ, ਜਿਸ ਨੂੰ ਉਨ੍ਹਾਂ ਨੇ ਮੈਸੇਜ ਭੇਜਿਆ ਹੈ। ਕੰਪਨੀ ਨੇ ਅੱਗੇ ਕਿਹਾ ਕਿ ਪਲੇਟਫਾਰਮ ਦੇ ਤੌਰ 'ਤੇ ਅਸੀਂ ਕਹਿ ਰਹੇ ਹਾਂ ਕਿ ਜੇਕਰ ਸਾਨੂੰ ਐਨਕ੍ਰਿਪਸ਼ਨ ਨੂੰ ਤੋੜਨ ਲਈ ਕਿਹਾ ਗਿਆ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ।

ਇਹ ਵੀ ਪੜ੍ਹੋ: Lok Sabha Election 2024: EVM 'ਚ ਭੰਨਤੋੜ, ਜ਼ਬਰਦਸਤੀ ਵੋਟਿੰਗ ਕਰਵਾਉਣ ਦਾ ਦੋਸ਼, ਕਾਂਗਰਸ ਨੇ ਰੱਖੀ ਆਹ ਮੰਗ

No comments