ਕੈਨੇਡਾ ਨੇ ਕਰ ਦਿੱਤਾ ਇਹ ਵੱਡਾ ਐਲਾਨ 31 ਜੁਲਾਈ ਤੱਕ ਕਈਆਂ ਦੇ ਟੁੱਟੇ ਦਿੱਲ
ਕੈਨੇਡਾ
ਕਰੋ ਨਾ ਨੇ ਸਾ ਰੀ ਦੁਨੀਆਂ ਵਿਚ ਉਥਲ ਪੁਥਲ ਮਚਾਈ ਹੋਈ ਹੈ ਜਿਸ ਕਾਰਨ ਹਰੇਕ ਦੇਸ਼ ਦੀਆਂ ਸਰਕਾਰਾਂ ਨੂੰ ਨਾ ਚਾਹੁੰਦੇ ਹੋਏ ਵੀ ਕੁਝ ਅਜਿਹੇ ਫੈਸਲੇ ਲੈਣੇ ਪੈ ਰਹੇ ਹਨ ਜਿਹਨਾਂ ਨਾਲ ਕਈ ਲੋਕ ਖੁਸ਼ ਨਹੀਂ ਹੁੰਦੇ। ਅਜਿਹੀ ਹੀ ਇਕ ਤਾਜਾ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਕੈਨੇਡਾ ਨੇ ਵਿਦੇਸ਼ੀ ਯਾਤਰੀਆਂ ਤੇ ਰੋਕ 31 ਜੁਲਾਈ ਤੱਕ ਵਧਾ ਦਿੱਤੀ ਹੈ। ਜਸਟਿਨ ਟਰੂਡੋ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਸੰਕਰਮਣ ਨੂੰ ਰੋਕਣ ਲਈ ਪਹਿਲੀ ਵਾਰ ਮਾਰਚ ਦੇ ਅੱਧ ਵਿਚ ਗੈਰ-ਕੈਨੇਡੀਅਨ ਨਾਗਰਿਕਾਂ ਲਈ ਸਰਹੱਦਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ।ਸਿਹਤ ਮੰਤਰਾਲਾ ਵੱਲੋਂ ਸਰਕਾਰ ਨੂੰ 29 ਜੂਨ ਨੂੰ ਸੌਂਪੀ ਗਈ ਸਿਫਾਰਸ਼ ਤੇ ਟਰੂਡੋ ਸਰਕਾਰ ਨੇ ਇਸ ਪਾਬੰਦੀ ਨੂੰ ਪਹਿਲੀ ਜੁਲਾਈ ਤੱਕ ਵਧਾ ਦਿੱਤਾ ਹੈ।ਇਸ ਪਾਬੰਦੀ ਚ ਪੱਕੇ ਕੈਨੇਡੀਅਨ ਵਸਨੀਕਾਂ, ਕੈਨੇਡੀਅਨ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਡਿਪਲੋਮੈਟਾਂ ਨੂੰ ਛੋਟ ਹੈ, ਯਾਨੀ ਉਨ੍ਹਾਂ ਨੂੰ ਕੈਨੇਡਾ ਚ ਆਉਣ ਦੀ ਇਜਾਜ਼ਤ ਹੈ। ਹਾਲਾਂਕਿ ਜਿਸ ਕਿਸੇ ਵੀ ਵਿਅਕਤੀ ਨੂੰ ਕੋਵਿਡ-19 ਦੇ ਲੱਛਣ ਹਨ ਉਨ੍ਹਾਂ ਨੂੰ ਅਜੇ ਵੀ ਕੈਨੇਡਾ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।
Read More
SHARE
Reviewed by
World Today
on
09:32
Rating:
5
No comments