ਗ੍ਰਿਫ਼ਤਾਰ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ
ਪੱਤਰ ਪ੍ਰੇਰਕ
ਬਲਾਚੌਰ, 25 ਮਈ
ਅਵਧੁਤ ਮਹਾਂਯੋਗੇਸ਼ਵਰ ਦੇ ਦੋ ਕਥਿਤ ਦੋਸ਼ੀਆਂ ਨੂੰ ਪੁਲੀਸ ਰਿਮਾਂਡ ਖਤਮ ਹੋਣ ’ਤੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਬਲਾਚੌਰ ਬਲਵਿੰਦਰ ਕੌਰ ਧਾਲੀਵਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਦੋਸ਼ੀਆਂ ਨੂੰ ਜੂਡੀਸ਼ੀਅਲ ਰਿਮਾਂਡ ’ਤੇ ਕੇਂਦਰੀ ਜੇਲ੍ਹ ਲੁਧਿਆਣਾ ਭੇਜ ਦਿੱਤਾ ਗਿਆ। ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਸੰਜੇ ਪੁੱਤਰ ਹਰਮੇਸ਼ ਵਾਸੀ ਬੜੀ ਹਵੇਲੀ ਰੋਪੜ ਤੇ ਦੀਪਕ ਪੁੱਤਰ ਸਮਰ ਵਾਸੀ ਸਦਾ ਵਰਤ ਦੀ ਨਿਸ਼ਾਨਦੇਹੀ ’ਤੇ ਕਤਲ ਸਮੇਂ ਵਰਤੇ ਹਥਿਆਰ ਤੇ ਚੋਰੀ ਬੈਟਰਾ, ਐੱਲਸੀਡੀ ਤੇ ਮੋਬਾਈਲ ਬਰਾਮਦ ਕਰ ਲਿਆ ਹੈ।
The post ਗ੍ਰਿਫ਼ਤਾਰ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ appeared first on Punjabi Tribune Online.
https://ift.tt/eA8V8J

No comments