Breaking News

WhatsApp 'ਤੇ ਡਿਲੀਟ ਚੈਟ ਇੰਝ ਕਰੋ ਰਿਕਵਰ, ਟ੍ਰਿਕ ਦਾ ਵੇਖੋ ਕਮਾਲ

How to recover deleted chats on WhatsApp: WhatsApp ਭਾਰਤ ਤੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੈ। WhatsApp 'ਤੇ ਲੋਕ ਰੋਜ਼ਾਨਾ ਚੈਟ ਕਰਦੇ ਹਨ, ਜਿਸ ਵਿੱਚ ਅਕਸਰ ਮਹੱਤਵਪੂਰਨ ਗੱਲਬਾਤ, ਯਾਦਗਾਰੀ ਪਲ ਜਾਂ ਕਾਰੋਬਾਰ ਨਾਲ ਸਬੰਧਤ ਚੈਟ ਵੀ ਹੁੰਦੀ ਹੈ। ਜੇਕਰ ਕਦੇ ਕੋਈ ਮਹੱਤਵਪੂਰਨ ਚੈਟ ਡਿਲੀਟ ਹੋ ਜਾਏ ਤਾਂ ਕਾਫੀ ਦੁਖਦਾਈ ਹੁੰਦਾ ਹੈ।

ਦਰਅਸਲ ਕਈ ਵਾਰ ਫ਼ੋਨ ਬਦਲਦੇ ਸਮੇਂ ਮੈਸੇਜ਼ ਗਲਤੀ ਨਾਲ ਡਿਲੀਟ ਹੋ ਜਾਂਦੇ ਹਨ। ਕਈ ਵਾਰ ਬੱਚੇ ਵੀ ਚੈਟ ਡਿਲੀਟ ਕਰ ਦਿੰਦੇ ਹਨ। ਇਸ ਤੋਂ ਇਲਾਵਾ ਅਸੀਂ ਕਿਸੇ ਵੱਲੋਂ ਜਾਣਬੁੱਝ ਕੇ ਡਿਲੀਟ ਕੀਤੀ ਚੈੱਟ ਵੇਖਣਾ ਚਾਹੁੰਦੇ ਹਾਂ। ਜੇਕਰ ਤੁਹਾਡੇ ਨਾਲ ਕਦੇ ਅਜਿਹਾ ਹੁੰਦਾ ਹੈ ਤਾਂ ਜ਼ਿਆਦਾ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਚੈਟ ਆਸਾਨੀ ਨਾਲ ਰਿਕਵਰ ਕੀਤੀ ਜਾ ਸਕਦੀ ਹੈ।

ਦੱਸ ਦਈਏ ਕਿ WhatsApp ਕਈ ਬਿਲਟ-ਇਨ ਟੂਲ ਪੇਸ਼ ਕਰਦਾ ਹੈ। Google Drive ਜਾਂ iCloud 'ਤੇ ਕਲਾਉਡ ਬੈਕਅੱਪ ਤੇ Android ਉਪਭੋਗਤਾਵਾਂ ਲਈ ਲੋਕਲ ਸਟੋਰੇਜ ਵਿਕਲਪ ਉਪਲਬਧ ਹਨ। ਇਸ ਤੋਂ ਇਲਾਵਾ ਥਰਡ ਪਾਰਟੀ ਰਿਕਵਰੀ ਸੌਫਟਵੇਅਰ ਦੀ ਵਰਤੋਂ ਕਰਕੇ ਵੀ ਡਿਲੀਟ ਡਾਟਾ ਨੂੰ ਰਿਕਵਰ ਕੀਤਾ ਜਾ ਸਕਦਾ ਹੈ। ਉਪਭੋਗਤਾ ਦੀਆਂ ਬੈਕਅੱਪ ਸੈਟਿੰਗਾਂ ਤੇ ਡਿਵਾਈਸ ਦੇ ਆਧਰ ਉਪਰ ਡਿਲੀਟ ਚੈਟ ਨੂੰ ਰਿਕਵਰ ਕਰਨ ਦੇ ਕਈ ਤਰੀਕੇ ਹਨ। ਉਪਭੋਗਤਾ Google Drive, iCloud, ਲੋਕਲ ਬੈਕਅੱਪ, ਜਾਂ ਥਰਡ ਪਾਰਟੀ ਟੂਲਸ ਦੀ ਵਰਤੋਂ ਕਰਕੇ ਇਹ ਕਰ ਸਕਦੇ ਹਨ। Android ਤੇ iOS ਉਪਭੋਗਤਾ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਕੇ ਆਪਣੀ ਡਿਲੀਟ WhatsApp ਚੈਟ ਨੂੰ ਰਿਕਵਰ ਕਰ ਸਕਦੇ ਹਨ।

ਐਂਡਰਾਇਡ ਉਪਭੋਗਤਾਵਾਂ ਲਈ ਗੂਗਲ ਡਰਾਈਵ ਤੋਂ ਚੈਟ ਨੂੰ ਕਿਵੇਂ ਰੀਸਟੋਰ ਕਰੀਏ:

1. ਸਭ ਤੋਂ ਪਹਿਲਾਂ ਸੈਟਿੰਗਜ਼ 'ਤੇ ਜਾਓ।

2. ਇਸ ਤੋਂ ਬਾਅਦ ਚੈਟ 'ਤੇ ਜਾਓ।

3. ਫਿਰ ਚੈਟ ਬੈਕਅੱਪ ਵਿੱਚ ਗੂਗਲ ਡਰਾਈਵ ਬੈਕਅੱਪ ਚੈੱਕ ਕਰੋ।

4. WhatsApp ਨੂੰ ਅਣਇੰਸਟੌਲ ਕਰਕੇ ਤੇ ਦੁਬਾਰਾ ਇੰਸਟੌਲ ਕਰੋ।

5. ਆਪਣੇ ਫ਼ੋਨ ਨੰਬਰ ਦੀ ਪੁਸ਼ਟੀ ਕਰੋ ਤੇ ਪੁੱਛੇ ਜਾਣ 'ਤੇ ਰੀਸਟੋਰ 'ਤੇ ਟੈਪ ਕਰੋ।

iOS ਉਪਭੋਗਤਾਵਾਂ ਲਈ iCloud ਤੋਂ ਚੈਟਾਂ ਨੂੰ ਕਿਵੇਂ ਰੀਸਟੋਰ ਕਰੀਏ:

1. ਸਭ ਤੋਂ ਪਹਿਲਾਂ ਸੈਟਿੰਗਜ 'ਤੇ ਜਾਓ।

2. ਇਸ ਮਗਰੋਂ ਚੈਟ 'ਤੇ ਜਾਓ।

3. ਫਿਰ ਚੈਟ ਬੈਕਅੱਪ ਵਿੱਚ iCloud ਬੈਕਅੱਪ ਚੈੱਕ ਕਰੋ।

4. WhatsApp ਨੂੰ ਮੁੜ ਇੰਸਟੌਲ ਕਰੋ ਤੇ ਆਪਣੀ ਚੈਟ ਹਿਸਟਰੀ ਨੂੰ ਰੀਸਟੋਰ ਕਰੋ।

ਐਂਡਰਾਇਡ ਉਪਭੋਗਤਾਵਾਂ ਲਈ ਲੋਕਲ ਬੈਕਅੱਪ ਤੋਂ ਚੈਟਾਂ ਨੂੰ ਕਿਵੇਂ ਰੀਸਟੋਰ ਕਰੀਏ:

1. ਸਭ ਤੋਂ ਪਹਿਲਾਂ ਆਪਣੇ ਫ਼ੋਨ 'ਤੇ ਫਾਈਲ ਮੈਨੇਜਰ 'ਤੇ ਜਾਓ।

2. ਫਿਰ WhatsApp ਤੇ ਫਿਰ ਡੇਟਾਬੇਸ 'ਤੇ ਜਾਓ।

3. ਬੈਕਅੱਪ ਫਾਈਲ ਚੈੱਕ ਕਰੋ (ਜਿਵੇਂ, msgstore.db.crypt12)।

4. ਫਾਈਲ ਦਾ ਨਾਮ ਬਦਲ ਕੇ msgstore.db.crypt12 ਰੱਖੋ।

4. WhatsApp ਨੂੰ ਦੁਬਾਰਾ ਇੰਸਟੌਲ ਕਰੋ ਤੇ ਸੈੱਟਅੱਪ ਦੌਰਾਨ ਰੀਸਟੋਰ ਕਰੋ।

No comments